ਆਰ ਐਸ ਐਸ ਦਾ ਪੰਜਾਬ, ਕਸ਼ਮੀਰ ਵਰਗੇ ਰਾਜਾਂ ਦੀ ਹੌਦ ਨੂੰ ਖਤਮ ਕਰਕੇ 2022 ਵਿੱਚ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨਿਆਂ ਨੂੰ ਗ੍ਰਹਿਣ ਲੱਗਾ
ਲਾਲ ਕਿਲੇ ਤੇ ਪੰਜਾਬ, ਯੂ.ਪੀ. , ਹਰਿਆਣਾ ਦੇ ਸਿੱਖ ਨੋਜਵਾਨਾਂ ਨੇ ਕੇਸਰੀ ਨਿਸ਼ਾਨ ਝੁਲਾ ਕੇ ਦਿੱਲੀ ਵਿੱਚ ਸਿੱਖਾਂ ਪੁਰਾਤਨ ਇਤਿਹਾਸ ਦੁਹਰਾਇਆ
“ ਪੰਜਾਬ ਦਾ ਭੱਵਿੱਖ ਤਹਿ ਕਰਨਗੀਆਂ ਲੰਡਨ ‘ਚ 31 ਅਕਤੂਬਰ ਨੂੰ ਹੋਣ ਵਾਲੀਆਂ ਪੰਜਾਬ ਰਿਫਰੈਡਮ ਦੀਆਂ ਚੋਣਾਂ” ਸਿਰਲੇਖ ਹੇਠ ਲੱਗੀ ਖ਼ਬਰ ਅੱਜ ਸੱਚ ਹੋ ਰਹੀ ਹੈ, ਜਿਵੇਂ ਜਿਵੇਂ ਭਾਰਤ ਵਿੱਚ ਪਾਬੰਦੀਸੁਦਾ ‘ਤੇ ਅਮਰੀਕਾ ਵਿੱਚ ਸਥਾਪਤ ਹੋਈ ਸਿੱਖਸ ਫਾਰ ਜਸਟਿਸ ਵੱਲੋਂ ਭਾਰਤ ਦੇ
ਕਬਜ਼ੇ ਵਿੱਚੋਂ ਪੰਜਾਬ ਦੀ ਅਜ਼ਾਦੀ ਲਈ ਚਲ ਰਹੀ ਸਾਂਤੀ ਪੁਰਵਕ ਪੰਜਾਬ ਰੈਫ਼ਰੈਡਮ ਮੁਹਿੰਮ ਨੇ ਭਾਰਤੀ ਏਜੰਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ, ਉੱਥੇ ਹੀ ਭਾਰਤ ਸਰਕਾਰ ਦੀਆਂ ਗਲਤ ਨੀਤੀਆਂ ‘ਤੇ ਵੱਡੇ ਵੱਡੇ ਪੂੰਜੀਪਤੀਆਂ ਨੂੰ ਲਾਭ ਪਹੁੰਚਾਉਣ ਦੇ ਹੱਕ ਵਿੱਚ ਲਏ ਫੈਸਲਿਆਂ ਤੋ ਬਾਦ ਗਰੀਬ ਮਜ਼ਦੂਰ ਕਿਸਾਨਾਂ ਦੇ ਨਾਲ ਨਾਲ ਪੰਜਾਬ, ਕਸ਼ਮੀਰ ਵਰਗੇ ਰਾਜਾਂ ਦੀ ਹੌਦ ਨੂੰ ਖਤਮ ਕਰਕੇ ਆਰ ਐਸ ਐਸ ਤੇ ਭਾਜਪਾ ਵੱਲੋਂ ਭਾਰਤ ਨੂੰ 2022 ਵਿੱਚ ਹਿੰਦੂ ਰਾਸ਼ਟਰ ਬਣਾਉਣ ਦੇ ਸੁਪਨਿਆਂ ਨੂੰ ਗ੍ਰਹਿਣ ਲੱਗ ਗਿਆ। ਭਾਰਤ ਦੇ ਮੀਡਿਏ ਤੇ ਕੁਝ ਕੱਟੜਪੰਥੀ ਹਿੰਦੂ ਸੰਗਠਨਾਂ, ਕਲਾਕਾਰਾਂ ਨੇ ਕਿਸਾਨੀਂ ਸੰਘਰਸ ਨੂੰ ਸਿੱਖ ਅੱਤਵਾਦੀਆਂ ਦੀ ਉਪਜ ਕਹਿਕੇ ਤਹਿਸ ਨਹਿਸ ਕਰਨ ਦੀ ਭਾਰੀ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਪਰ ਹਰ ਬਾਰ ਸਰਕਾਰ ਪੱਖੀ ਭਾਰਤੀ ਮੀਡਿਏ ਨੂੰ ਕਿਸਾਨੀ ਸੰਘਰਸ ਵਿੱਚ ਮੂੰਹ ਦੀ ਖਾਣੀ ਪਈ।
ਸਿੱਖ ਧਰਮ ਦੇ ਬਾਨੀ ਬਾਬਾ ਗੁਰੂ ਨਾਨਕ ਪਾਤਿਸਾਹ ਦੇ 552ਵੇਂ ਪ੍ਰਕਾਸ਼ ਪੁਰਬ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਕਿਸਾਨੀ ਸੰਘਰਸ ਕਰ ਰਹੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਕਿਸਾਨ ਵਿਰੋਧੀ ਸਮਝੇ ਗਏ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਦ ਰਾਜਨੀਤਿਕ ਹਲਕਿਆਂ ਵਿੱਚ ਤੂਫ਼ਾਨ ਆ ਗਿਆ। ਸਰਕਾਰੀ ਬਿਆਨ ਤੋਂ ਬਾਅਦ ਵਿਦੇਸ਼ੀ ਇੰਗਲਿਸ਼ ਪੱਤਰਕਾਰਾਂ ਤੇ ਭਾਰਤੀ ਮੀਡਿਏ ਨੇ ਇੱਥੋਂ ਤੱਕ ਕਹਿ ਦਿੱਤਾ ਕੀ ਮੋਦੀ ਖਾਲਿਸਤਾਨੀ ਲੋਕਾਂ ਅੱਗੇ ਝੁਕ ਗਿਆ। ਅਨੇਕਾਂ ਨੇ ਕਿਹਾ ਕਿ ਮੋਦੀ ਨੇ ਭਾਰਤ ਦੇ ਟੁਕੜੇ ਟੁਕੜੇ ਹੋਣ ਤੋਂ ਬਚਾ ਖਾਲਿਸਤਾਨੀ ਵਿਚਾਰਧਾਰਾ ਨੂੰ ਮਾਤ ਦੇ ਦਿੱਤੀ ਗਈ। ਇਕ ਟਵਿੱਟ ਰਾਹੀ ਮੋਨਿਕਾ ਨੇ ਕਿਹਾ ਕਿ ਕੀ ਕਿਸਾਨੀ ਸੰਘਰਸ ਵਿੱਚ ਖਾਲਿਸਤਾਨ ਪੱਤਾ ਖੇਡਣ ਨਾਲ ਕੀ ਖਾਲਿਸਤਾਨ ਦਾ ਮੁੱਦਾ ਖਤਮ ਹੋ ਗਿਆ। ਵਿਦੇਸ਼ੀ ਪੱਤਰਕਾਰ ਅਬੈਜੀਤ ਨੇ ਇੱਥੋਂ ਤੱਕ ਕਹਿ ਦਿੱਤਾ ਗਿਆ ਖਾਲਿਸਤਾਨ ਦੀ ਜਿੱਤ ਭਾਰਤ ਹਾਰਿਆ।
ਅਮਰੀਕੀ ਸੰਸਦ ਐਂਡੀ ਲੈਵਿਨ, ਬਰਤਾਨੀਆਂ ਦੇ ਸੰਸਦ ਮੈਂਬਰ ਸ ਤਨਮਨਜੀਤ ਸਿੰਘ ਢੇਸੀ, ਪ੍ਰੀਤ ਕੋਰ ਗਿੱਲ ਨੇ ਕਿਸਾਨ ਵਿਰੋਧੀ ਬਿੱਲ ਵਾਪਸ ਹੋਣ ਤੇ ਖੁਸ਼ੀ ਜ਼ਾਹਰ ਕੀਤੀ ਗਈ। ਭਾਰਤ ਦੇ ਕੁਝ ਹੋਰ ਟੀ ਵੀ ਚੈਨਲਾਂ ਵੱਲੋ ਕਿਹਾ ਗਿਆ ਕਿ ਮੋਦੀ ਸਰਕਾਰ ਵੱਲੋਂ ਕਿਸਾਨੀ ਕਾਲੇ ਬਿੱਲਾਂ ਨੂੰ ਕਿਸਾਨੀ ਸੰਘਰਸ ਵਿੱਚ ਵੜੇ ਖਾਲਿਸਤਾਨ ਸਮਰਥਕਾਂ ਨੂੰ ਭਜਾਉਣਾ ਤੇ ਯੂ.ਪੀ. ਵਿੱਚ ਹੋਣ ਜਾ ਰਹੀ ਚੌਣਾਂ ਵਿੱਚ ਚੰਗੇ ਨਤੀਜੇ ਲੱਭਣ ਲਈ ਕੌੜਾ ਘੁੱਟ ਭਰ ਲਿਆ ਦੱਸਿਆ ਗਿਆ ਪਰ ਇਕ ਸਚਾਈ ਜੋ ਵਿਚਾਰਨਯੋਗ ਹੈ ਪਰ ਭਾਰਤੀ ਰਾਜਸੀ ਆਗੂ ਪਤਾ ਹੋਣ ਦੇ ਬਾਵਜੂਦ ਅਣਜਾਣ ਬਣੇ ਹਨ। ਜਿਵੇਂ ਜਿਵੇਂ ਭਾਰਤ ਤੋਂ ਬਾਹਰ ਸਿੱਖਸ ਫਾਰ ਜਸਟਿਸ ਵੱਲੋਂ ਵਿਦੇਸ਼ਾਂ ਵਿੱਚ ਭਾਰਤ ਸਰਕਾਰ , ਏਜੰਸੀਆਂ, ਪੁਲਸ, ਫੌਜ ਵੱਲੋਂ ਜੋ ਪੰਜਾਬ ਵਿੱਚ ਸਿੱਖ ਨੋਜਵਾਨਾਂ ਨੂੰ ਝੂਠੇ ਪੁਲਸ ਮੁਕਾਬਲੇ ਬਣਾ ਕੇ ਨਸਲਕੁਸੀ ਕਰਨ ਦੇ ਨਾਲ ਨਾਲ, ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਲੰਮੇ ਸਮੇਂ ਤੋਂ ਬੇਕਸੂਰ ਸਿੱਖ ਨੋਜਵਾਨਾਂ ਨੂੰ ਕੈਦੀ ਬਣਾ ਦੂਜੇ ਸ਼ਹਿਰੀਆਂ ਵਾਂਗੂ ਭਾਰਤ ਦੀਆ ਅਦਾਲਤਾਂ ਵੱਲੋ ਨਿਆਂ ਕਰਿਆ ਗਿਆ, ਕਿਤਾਬਾਂ ਸਿੱਖ ਲਿਟਰੇਚਰ ਰੱਖਣ ਬਦਲੇ ਉਮਰ ਭਰ ਲਈ ਕੈਦਾਂ ਦੇਣਾ ਭਾਰਤ ਖ਼ਿਲਾਫ਼ ਸਿੱਖਾਂ ਦਾ ਗ਼ੁੱਸਾ ਫੁੱਟ ਪਿਆ। ਪੰਜਾਬ ਸਮੇਤ ਭਾਰਤ ਅੰਦਰ ਕਸ਼ਮੀਰੀਆਂ , ਨਾਂਗਾ, ਤਾਮਿਲਾਂ ਆਦਿ ਦੀ ਹੋ ਰਹੀ ਨਸਲਕੁਸੀ ਨੂੰ ਵਿਦੇਸ਼ਾਂ ਦੀਆਂ ਮਜ਼ਬੂਤ ਪਾਰਲੀਮੈਂਟਾਂ ਵਿੱਚ ਭਾਰਤ ਦੀ ਧੱਕੇਸ਼ਾਹੀ ਨੂੰ ਉਜਾਗਰ ਕਰ ਦਿੱਤਾ ਗਿਆ ਉਸ ਦਾ ਨਤੀਜਾ ਪੰਜਾਬ ਤੇ ਖਾਸਕਰ ਸਿੱਖਾਂ ਦੀ ਹਮਦਰਦੀ ਲੈਣ ਖਾਤਰ ਹਿੰਦੂ ਕੱਟੜ ਪੰਥੀਆਂ ਦੀ ਮੋਦੀ ਸਰਕਾਰ ਨੂੰ ਕੋੜਾ ਘੁੱਟ ਭਰਦਿਆਂ ਭਾਰਤ ਪਾਕਿਸਤਾਨ ਸਰਹੱਦ ਤੇ ਬਣੇ ਬਾਬਾ ਗੁਰੂ ਨਾਨਕ ਸਾਹਿਬ ਦੇ ਵਸਾਏ ਕਰਤਾਰਪੁਰ ਸਾਹਿਬ “ਸ਼ਾਂਤੀ ਦਾ ਲਾਂਘਾ” ਖੋਲਣਾ ਇਕ ਫਿਕਰਮੰਦ ਫੈਸਲਾ ਹੈ। ਭਾਰਤ ਸਰਕਾਰ ਤੇ ਏਜੰਸੀਆਂ ਦੇ ਇਸ਼ਾਰੇ ਤੇ ਪੰਜਾਬ ਵਿੱਚ ਨਸ਼ਾ ਫੈਲਾ ਕੇ ਪੰਜਾਬੀਆਂ ਨੋਜਵਾਨਾਂ ਦੀ ਕੀਤੀ ਜਾ ਰਹੀ ਨਸਲਕੁਸੀ ਦੌਰਾਨ ਭਾਰਤ ਸਰਕਾਰ ਵੱਲੋ ਪੰਜਾਬ ਹਰਿਆਣਾ ਦੇ ਕਿਸਾਨਾਂ ਦੀ ਹੋਂਦ ਨੂੰ ਖਤਮ ਕਰਨ ਵਾਲੇ ਲਿਆਂਦੇ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ਼ ਪੰਜਾਬ ਨੇ ਅਵਾਜ਼ ਬੁਲੰਦ ਕੀਤੀ ਗਈ। ਪੰਜਾਬ ਦੀ ਧਰਤੀ ਤੋਂ ਉੱਠੀ ਚਿੰਗਆੜੀ ਨੇ ਪੰਜਾਬ ਦੀ ਨੋਜਵਾਨੀਂ ਨੂੰ ਸੂਬਾ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਵੱਲੋਂ ਹਜ਼ਾਰਾਂ ਰੋਕਾਂ ਲਾ ਕੇ ਰੋਕਣ ਤੋਂ ਬਾਦ ਵੀ ਲੱਖਾਂ ਕਿਸਾਨਾਂ ਨੇ ਦਿੱਲੀ ਨੂੰ ਜਾ ਘੇਰਾ ਪਾ ਲਿਆ।
ਪੰਜਾਬੀਆਂ ਦੀ ਹੋਂਦ ਦੀ ਇਸ ਲੜਾਈ ਨੇ ਸਿੱਖ ਖ਼ੂਨ ਨੂੰ ਉਬਾਲ਼ਾ ਦਿੰਦਿਆਂ ਸੂਬਾ ਹਰਿਆਣਾ ਸਮੇਤ ਦਿੱਲੀ ਤਖਤ ਨਾਲ ਲੱਗੇ ਮੱਥੇ ਕਾਰਨ ਸੈਂਕੜੇ ਨੋਜਵਾਨਾਂ ਨੇ 26 ਜਨਵਰੀ ਵਾਲੇ ਦਿਨ ਭਾਰਤ ਦੇ ਗਣਤੰਤਰਾਂ ਦਿਵਸ ਪਰੇਡ ਮੌਕੇ ਦਿੱਲੀ ਤਖਤ ਦਿੱਲੀ ਦੇ ਲਾਲ ਕਿਲੇ ਤੇ ਪੰਜਾਬ, ਯੂ.ਪੀ. , ਹਰਿਆਣਾ ਦੇ ਸਿੱਖ ਨੋਜਵਾਨਾਂ ਨੇ ਕੇਸਰੀ ਨਿਸ਼ਾਨ ਝੁਲਾ ਕੇ ਦਿੱਲੀ ਵਿੱਚ ਸਿੱਖਾਂ ਪੁਰਾਤਨ ਇਤਿਹਾਸ ਦੁਹਰਾ ਦਿੱਤਾ ਗਿਆ। ਕਈ ਘੰਟੇ ਕਿਸਾਨਾਂ ਸੰਘਰਸ ਵਿੱਚ ਪਹੁੰਚੇ ਸਿੱਖ ਨੋਜਵਾਨਾਂ ਤੇ ਪੁਲਸ ਵਿਚਾਲੇ ਧੱਕਾਮੁੱਕੀ ਵੀ ਹੋੰਈ ਤੇ ਇਸ ਘਟਨਾ ਦੌਰਾਨ ਚੱਲੀ ਪੁਲਸ ਗੋਲੀ ਵਿੱਚ ਕੁਝ ਸਿੰਘ ਸ਼ਹੀਦ ਹੋ ਗਏ ਪਰ ਭਾਰਤੀ ਏਜੰਸੀਆ ਸਤਰ ਹੋ ਗਈਆਂ ਕਿ ਪੰਜਾਬੀਆਂ ਦਾ ਖ਼ੂਨ ਅੱਜ ਵੀ ਲਾਲ ਕਿਲਾ ਵੇਖ ਉਬਾਲੇ ਖਾਦਾ ਹੈ। ਭਾਰਤ ਵਿੱਚ ਕਿਸਾਨਾਂ ਸੰਘਰਸ ਦੌਰਾਨ ਭਾਰਤੀ ਸਿਸਟਮ ਖ਼ਿਲਾਫ਼ ਵੱਡੀ ਪੱਧਰ ਤੇ ਉੱਠੀ ਬਗਾਵਤ ਅਤੇ ਸਿੱਖਸ ਫਾਰ ਜਸਟਿਸ ਵੱਲੋਂ ਅਰੰਭੀ ਗੈਰ ਸਰਕਾਰੀ ਪੰਜਾਬ ਰੈਫ਼ਰੈਡਮ ਦੀ ਮੁਹਿੰਮ ਨੂੰ ਉਸ ਵੇਲੇ ਬੂਰ ਪੈ ਗਿਆ ਜਦੋਂ ਇੰਗਲੈਂਡ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੋਣ ਦੇ ਬਾਵਜੂਦ ਲੰਡਨ ਵਿੱਚ 31 ਅਕਤੂਬਰ ਨੂੰ ਹਜ਼ਾਰ ਸਿੱਖਾਂ ਨੇ ਭਾਰਤ ਤੋਂ ਬੇਖੌਫ ਹੋ ਕੇ ਪੰਜਾਬ ਦੀ ਅਜ਼ਾਦੀ ਲਈ ਹਾਂ ਵਿੱਚ ਵੋਟ ਪਾ ਦਿੱਤੀ ਗਈ। ਇਸੇ ਤਰਾਂ ਇੰਗਲੈਂਡ ਵਿੱਚ ਸਿੱਖ ਘਣੀ ਅਬਾਦੀ ਵਾਲੇ ਸ਼ਹਿਰ ਸਾਊਥਾਲ, ਗ੍ਰੈਵਜੈਡ, ਬਾਰਕਿੰਗ , ਬਰਮਿੰਘਮ ਆਦਿ ਸ਼ਹਿਰਾਂ ਵਿੱਚ ਸਿੱਖਾਂ ਨੇ ਰਿਕਾਰਡ ਤੋੜ ਭਾਰਤ ਤੋਂ ਵੱਖ ਅਜ਼ਾਦ ਪੰਜਾਬ ਦੇਸ਼ ਹੋਣ ਲਈ ਵੋਟ ਪਾ ਕੇ ਭਾਰਤ ਦੇ ਨਾਲ ਵਿਦੇਸ਼ੀ ਸਰਕਾਰਾਂ ਨੂੰ ਵੀ ਭਾਰਤ ਵਿੱਚ ਹੋ ਰਹੀ ਸਿੱਖ ਨਸਲਕੁਸੀ ਦਾ ਅਹਿਸਾਸ ਕਰਵਾ ਦਿੱਤਾ ਗਿਆ। ਪੰਜਾਬ ਰੈਫ਼ਰੈਡਮ ਵਿੱਚ ਵੋਟ ਪਾਉਣ ਆਏ ਅਨੇਕਾਂ ਔਰਤਾਂ ਬੁਜਰਗਾਂ ਨੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਸਾਡੇ ਪਰਿਵਾਰ ਕਿਸਾਨੀ ਸੰਘਰਸ ਵਿੱਚ ਬੈਠੇ ਹਨ ਹੁਣ ਇਸ ਦਾ ਹੱਲ ਸਿਰਫ ਪੰਜਾਬ ਦੀ ਭਾਰਤ ਦੇ ਕਬਜ਼ੇ ਵਿੱਚੋਂ ਅਜ਼ਾਦੀ ਹੀ ਹੈ। ਭਾਰਤ ਦੇ ਸੁਰੱਖਿਆ ਸਲਾਹਕਾਰ ਅਜੀਤ ਡਾਵੋਲ ਤੇ ਹੋਰ ਅਫਸਰਾਂ ਵੱਲੋ ਦਿੱਤੇ ਬਿਆਨਾਂ ਵਿੱਚ ਹਮੇਸਾਂ ਪੰਜਾਬ ਚਲਾ ਗਿਆ ਦੀ ਗੱਲ ਭਾਰੂ ਰਹੀ ਪਰ ਭਾਰਤ ਦਾ ਪੰਜਾਬ ਪ੍ਰਤੀ ਅਗਲਾ ਰੁਖ ਕੀ ਹੋਵੇਗਾ ਪ੍ਰਸ਼ਨ ਚਿੰਨ ਲੱਗ ਗਿਆ ਪਰ ਇਹ ਸੱਚ ਹੈ ਪੰਜਾਬ ਰੈਫ਼ਰੈਡਮ ਦੀਆਂ ਹੋ ਰਹੀਆਂ ਚੋਣਾਂ ਪੰਜਾਬ ਦਾ ਭੱਵਿੱਖ ਤਹਿ ਕਰਨਗੀਆਂ।
ਪੰਜਾਬ ਅਜ਼ਾਦ ਹੋਇਆਂ ਕਸ਼ਮੀਰ ਅਜ਼ਾਦ ਹੋਣ ਨੂੰ ਕੋਈ ਨਹੀਂ ਰੋਕ ਸਕਦਾ। ਭਾਵੇਂ ਭਾਰਤ ਸਰਕਾਰ ਵੱਲੋ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ ਗੁਰਪੰਤਵੰਤ ਸਿੰਘ ਪੰਨੂੰ ਸਮੇਤ ਕਨੇਡਾ ਤੋਂ ਭਾਈ ਹਰਦੀਪ ਸਿੰਘ ਨਿੱਝਰ ਦੀਆਂ ਪੰਜਾਬ ਵਿਚਲੀਆਂ ਜੱਦੀ ਜਾਇਦਾਦਾਂ ਨੂੰ ਜ਼ਬਤ ਕਰਕੇ ਇੰਟਰਪੋਲ ਰਾਹੀ ਭਾਰਤ ਹਵਾਲਗੀ ਮੰਗੀ ਜਾ ਰਹੀ ਹੈ ਤੇ ਉੱਥੇ ਹੀ ਅਨੇਕਾਂ ਪੱਤਰਕਾਰਾਂ ਖ਼ਿਲਾਫ਼ ਦਿੱਲੀ ਵਿੱਚ ਪਰਚੇ ਦਰਜ ਕਰਕੇ ਹੱਕ ਸੱਚ ਦੀ ਕਲਮ ਨੂੰ ਤੋੜਿਆ ਜਾ ਰਿਹਾ ਹੈ।
ਪੱਤਰਕਾਰਾਂ ਸਮੇਤ ਸਿੱਖਸ ਫਾਰ ਜਸਟਿਸ ਦੇ ਦਰਜਨਾਂ ਕਾਰਕੁੰਨਾਂ ਨੂੰ ਅਤਿ ਖ਼ਤਰਨਾਕ ਅੱਤਵਾਦੀ ਐਲਾਨ ਕੇ ਭਾਰਤ ਦੇਸ਼ ਨੂੰ ਤੋੜਨ ਦੇ ਦੋਸ਼ ਲਾ ਕੇ ਦੇਸ਼ ਧ੍ਰੋਹ ਦੇ ਐਨ ਆਈ ਏ ਵੱਲੋ ਮੁਕੱਦਮੇ ਦਰਜ ਕਰ ਦਿੱਤੇ ਗਏ ਤੇ ਅਦਾਲਤਾਂ ਚੁੱਪੀ ਧਾਰੀ ਬੈਠੀਆਂ ਹਨ। ਪੰਜਾਬ ਵਿੱਚ ਬੇਕਸੂਰ ਨੋਜਵਾਨਾਂ ਦੀ ਫੜੋ ਫੜੀ ਦੇ ਨਾਲ ਪੁਲਸ ਵੱਲੋ ਅੰਨਾਂ ਤਸੱਦਦ ਹੋਣ ਤੋਂ ਬਾਦ ਵੀ ਨਿਆਂ ਪਾਲਿਕਾ ਅੱਖ ਬੰਦ ਕਰਕੇ ਬੈਠਾ ਹੈ। ਪੰਜਾਬ ਹਰਿਆਣਾ ਰਾਜਸਥਾਨ ਯੂ.ਪੀ. ਦਾ ਭੱਵਿੱਖ ਜੋ ਵਿਦੇਸ਼ਾਂ ਵਿੱਚ ਚੰਗੇਰੀ ਵਿੱਦਿਆ ਦੇ ਚੰਗੇ ਭੱਵਿੱਖ ਲਈ ਇੰਗਲੈਂਡ ਆਇਆ ਉਸ ਵੱਲੋਂ ਵੀ ਪੰਜਾਬ ਦੀ ਅਜ਼ਾਦੀ ਲਈ ਰੈਫ਼ਰੈਡਮ ਵਿੱਚ ਹਾਂ ਲਈ ਵੋਟ ਪਾਉਣਾ ਹੀ ਵਿਦੇਸ਼ੀ ਸਿੱਖਾਂ ਦੀ ਜਿੱਤ ਦੀ ਨਿਸ਼ਾਨੀ ਹੈ ਜਿਨਾਂ ਆਪਣੀ ਅਗਲੀ ਨਸਲ ਨੂੰ ਬਚਾ ਲਿਆ ਤੇ ਅੱਜ ਵੀ ਭਾਰਤ ਵੱਲੋ ਪੰਜਾਬ ਵਿੱਚ ਹੋ ਰਹੀ ਨਸਲਕੁਸੀ ਤੇ ਮੋਹਰ ਲੱਗ ਗਈ। ਕਿਸਾਨ ਵਿਰੋਧੀ ਕਾਲੇ ਕਾਨੂੰਨ ਵਾਪਸ ਲੈਣ ਜਾਂ ਸ਼ਾਂਤੀ ਦਾ ਕਰਤਾਰਪੁਰ ਲਾਂਘਾ ਖੁੱਲਣ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਹਰਿਆਣਾ, ਯੂ.ਪੀ. , ਰਾਜਸਥਾਨ ਵਿੱਚ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਪਰ ਭਾਰਤ ਸਰਕਾਰ ਵੱਲੋਂ ਬਾਬਾ ਗੁਰੂ ਨਾਨਕ ਪਾਤਿਸਾਹ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਬੰਦੀ ਸਿੰਘਾਂ ਦੀ ਰਿਹਾਈ ਕਰਨ ਦਾ ਐਲਾਨ ਵੀ ਇਕ ਐਲਾਨ ਹੀ ਰਹਿ ਗਿਆ ਪਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਇਹ ਗੰਭੀਰ ਮੁੱਦਾ ਅੱਜ ਵੀ ਉਸੇ ਤਰਾਂ ਖੜਾ ਹੈ ਕੀ ਭੱਵਿੱਖ ‘ਚ ਰਾਜਸੀ ਸਿੱਖ ਕੈਦੀ ਬਾਹਰ ਆਉਣਗੇ? ਵੱਡਾ ਪ੍ਰਸ਼ਨ ਹੈ।
Comments