ਅੰਮ੍ਰਿਤਸਰ - ਰੁਹਾਨੀਅਤ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਦਰਬਾਰ ਸਾਹਿਬ ਦੇ ਨਜ਼ਦੀਕ ਪਿਛਲੇ ਦੋ ਦਿਨਾਂ ‘ਚ ਹੋਏ ਬੰਬਧਮਾਕਿਆਂ ਨੇ ਜਿੱਥੇ ਸੰਗਤਾਂ ਵਿੱਚ ਸਹਿਮ ਦਾ ਮਹੌਲ ਬਣਾਇਆ ਹੈ ਉੱਥੇ ਇਸ ਗੱਲ ਦੀ ਸੰਭਾਵਨਾ ਵੀ ਬਣੀ ਹੈ ਕਿ ਇਨ੍ਹਾਂ ਧਮਾਕਿਆਂਪਿੱਛੇ ਕਿਸੇ ਵੱਡੀ ਸਾਜਿਸ਼ ਦਾ ਹੱਥ ਹੈ ਜਿਸਦੇ ਚੱਲਦਿਆਂ ਸਿੱਖ ਧਰਮ ਦੇ ਸਰਵ ਉੱਚ ਸਥਾਨ ਦਰਬਾਰ ਸਾਹਿਬ ਅਤੇ ਸਿੱਖਾਂ ਨੂੰ ਨਿਸ਼ਾਨਾਬਣਾਕੇ ਸਮੁੱਚੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਥੇਦਾਰ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰਸਿੰਘ ਨੇ ਕਿਹਾ ਕਿ ਬੇਸ਼ਕ ਇਹ ਬੰਬ ਧਮਾਕੇ ਘੱਟ ਤੀਬਰਤਾ ਵਾਲੇ ਸਨ ਪਰ ਸਿੱਖ ਸੰਗਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਥਕ ਕਮੇਟੀਨੂੰ ਦਰਬਾਰ ਸਾਹਿਬ ਦੇ ਆਲੇ ਦੁਆਲੇ ਅਤੇ ਅੰਦਰ ਚੌਕਸੀ ਵਧਾ ਦੇਣੀ ਚਾਹੀਦੀ ਹੈ। ਪ੍ਰਬੰਧ ਵਿੱਚ ਛੋਟੀ ਜਹੀ ਢਿੱਲ ਵੱਡਾ ਨੁਕਸਾਨਕਰ ਸਕਦੀ ਹੈ।
ਉਨ੍ਹਾਂ ਕਿਹਾ ਇਸ ਸੰਭਾਵਨਾ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਘੱਲੂਘਾਰਾ ਹਫ਼ਤਾ ਮਨਾਇਆ ਜਾਂਦਾਹੈ ਇਸ ਲਈ ਸਰਕਾਰੀ ਏਜੰਸੀਆਂ ਦਾ ਇਕ ਹਿੱਸਾ ਇੰਨਾਂ ਧਮਾਕਿਆਂ ਪਿਛੇ ਕੰਮ ਕਰ ਰਿਹਾ ਹੋਵੇ ਤਾਂ ਜੋ ਘੱਲੂਘਾਰੇ ਦੌਰਾਨ ਸਿੱਖਨੌਜਵਾਨਾਂ ਦੀ ਫੜੋ ਫੜਾਈ ਦੀ ਜ਼ਮੀਨ ਤਿਆਰ ਕੀਤੀ ਜਾ ਸਕੇ। ਇਸਤੋਂ ਪਹਿਲਾ ਤਿਰੰਗੇ ਦਾ ਨਿਸ਼ਾਨ ਚੇਹਰੇ ਦੇ ਬਣਾ ਕੇ ਦਰਬਾਰਸਾਹਿਬ ਬਾਰੇ ਵਿਵਾਦ ਖੜਾ ਕਰਨ ਦੀ ਘਟਨਾਵਾਂ ਨੂੰ ਸਾਜਿਸ਼ ਦੇ ਨਾਲ ਜੋੜ ਕੇ ਵੇਖਿਆ ਜਾਣਾ ਸਮੇਂ ਦੀ ਲੋੜ ਹੈ। ਹਵਾਰਾ ਕਮੇਟੀ ਦੇਬਾਪੂ ਗੁਰਚਰਨ ਸਿੰਘ, ਮਹਾਬੀਰ ਸਿੰਘ ਸੁਲਤਾਨ ਵਿੰਡ, ਰਘਬੀਰ ਸਿੰਘ ਭੁੱਚਰ ਅਤੇ ਜੁਗਰਾਜ ਸਿੰਘ ਪੱਟੀ ਨੇ ਸਿੱਖ ਜਥੇਬੰਦੀਆਂਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਣ।
Comentários