ਸੰਯੁਕਤ ਕਿਸਾਨ ਮੋਰਚਾ ਬਨੂੜ ਪੁਲਸ ਵੱਲੋਂ ਜਗਮੀਤ ਸਿੰਘ ਤੇ ਉਸ ਦੀ ਮਾਂ ਤੇ ਝੂਠਾ ਪਰਚਾ ਤੇ ਗ੍ਰਿਫਤਾਰ ਕਰਨ ਤੇ ਚੁੱਪ ਕਿਉਂ ?
ਚੰਡੀਗੜ੍ਹ -ਖਾਲਿਸਤਾਨ ਏਜੰਸੀਆਂ - ਭਾਰਤ ਸਰਕਾਰ ਵੱਲੋਂ ਬਣਾਏ ਤਿੰਨ ਕਾਲੇ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਡਟ ਕੇ ਖੜਨ ਵਾਲੇ ਪੁਲਸ ਦੇ ਕਾਗਜ਼ਾਂ ਵਿੱਚ ਖ਼ਤਰਨਾਕ ਅੱਤਵਾਦੀ ਬਣ ਰਹੇ ਹਨ ਤੇ ਪੁਲਸ ਉਨਾਂ ਨੂੰ ਵੱਖ ਵੱਖ ਝੂਠੇ ਕੇਸਾਂ ਵਿੱਚ ਫਸਾ ਗ੍ਰਿਫਤਾਰ ਕਰਨ ਲੱਗ ਪਈ ਹੈ।
ਭਾਵੇਂ ਕਿ ਦਿੱਲੀ ਲਾਏ ਕਿਸਾਨ ਮੋਰਚੇ ਵਿੱਚ ਕਿਸਾਨਾਂ ਨੇ ਭਾਰੀ ਜਿੱਤ ਪ੍ਰਾਪਤ ਕੀਤੀ ਹੈ ਪਰ ਕਿਸਾਨਾਂ ਦੀ ਇਹ ਜਿੱਤ ਭਾਰਤ ਸਰਕਾਰ ਲਈ ਅੱਜ ਵੀ ਗਲੇ ਵਿੱਚ ਫਸੀ ਹੱਡੀ ਬਣੀ ਹੋਈ ਹੈ।
ਪੰਜਾਬ ਤੋਂ ਦਿੱਲੀ ਤੱਕ ਦਾ ਜਾਣ ਵਾਲਾ ਰਸਤਾ ਸਾਫ਼ ਕਰਨ ਵਾਲੇ ਅਤੇ ਪੁਲਸ ਦੀਆਂ ਗੰਦੇ ਪਾਣੀ ਦੀਆਂ ਬੁਛਾੜਾਂ ਅੱਗੇ ਛਾਤੀ ਤਾਣ ਕੇ ਖੜਾ ਹੋਣ ਵਾਲੇ ਯੋਧੇ ਭਾਈ ਜਗਮੀਤ ਸਿੰਘ ਅਤੇ ਉਸ ਦੀ ਮਾਤਾ ਬੀਬੀ ਜਸਬੀਰ ਕੌਰ ਨੂੰ ਇੱਕ ਹੋਰ ਨੌਜਵਾਨ ਰਵਿੰਦਰ ਸਿੰਘ ਨੂੰ ਬਨੂੜ ਪੁਲਸ ਨੇ ਪੰਜਾਬ ਹੱਲ ਖਾਲਿਸਤਾਨ ਦੀ ਮੁਹਿੰਮ ਚਲਾਉਣ ਤੇ ਦੇਸ਼ ਧ੍ਰੋਹ ਦੇ ਮੁਕੱਦਮੇ ਵਿੱਚ ਫੜ ਲਿਆ ਹੈ ਪਰ ਸੰਯੁਕਤ ਕਿਸਾਨ ਮੋਰਚਾ ਇਸ ਅਚਾਨਕ ਹੋਈ ਗ੍ਰਿਫ਼ਤਾਰੀ ਤੇ ਚੁੱਪੀ ਧਾਰੀ ਬੈਠਾ ਹੈ ਤੇ ਪੁਲਸ ਕਿਸਾਨ ਮੋਰਚੇ ਨਾਲ ਸੰਬੰਧਤ ਨੋਜਵਾਨਾ ਨੂੰ ਇਕ ਇਕ ਕਰਕੇ ਦਬੋਚ ਰਹੀ ਹੈ।
ਪੰਜਾਬ ਵਿੱਚ ਅਚਾਨਕ ਪੰਜਾਬ ਪੁਲਸ ਵੱਲੋਂ ਨੋਜਵਾਨੀ ਖ਼ਿਲਾਫ਼ ਚਲਾਈ ਮੁਹਿੰਮ ਕਾਰਨ ਦਹਿਸ਼ਤ ਦਾ ਮਾਹੌਲ ਬਣ ਰਿਹਾ ਹੈ। ਕਿਸਾਨ ਅੰਦੋਲਨ ਦੌਰਾਨ ਪੰਜਾਬ, ਹਰਿਆਣਾ ਦੇ ਨੋਜਵਾਨਾ ਕਿਸਾਨ ਮੋਰਚੇ ਦਾ ਡਟ ਕੇ ਸਾਥ ਦਿੱਤਾ ਗਿਆ ਸੀ ਅਤੇ ਪੰਜਾਬ ਤੋਂ ਦਿੱਲੀ ਤੱਕ ਜਾਣ ਦਾ ਰਸਤਾ ਸਾਫ਼ ਕਰਨ ਲਈ ਨੋਜਵਾਨਾ ਨੇ ਅੱਗੇ ਹੋ ਕੇ ਪੁਲਸ ਬੁਛਾੜਾਂ ਦੇ ਮੂੰਹ ਮੋੜ ਦਿੱਤੇ ਸਨ ਤੇ ਨੋਜਵਾਨੀ ਦੇ ਜੋਸ਼ ਤੋਂ ਬਾਦ ਹੀ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਸ਼ੰਭੂ ਸਰਹੱਦ ਤੋਂ ਲੈ ਕੇ ਹਰਿਆਣਾ ਸਰਕਾਰ ਵੱਲੋਂ ਲਾਈਆਂ ਗਈਆਂ ਦਰਜਨਾਂ ਰੋਕਾਂ ਨੂੰ ਤੋੜ ਦਿੱਲੀ ਸਰਹੱਦ ਤੱਕ ਪਹੁੰਚ ਸਕੀਆਂ ਸਨ ਤੇ ਉਸ ਨੂੰ ਘੇਰ ਕੇ ਇਕ ਸਾਲ ਤੋਂ ਵੱਧ ਸਮਾਂ ਚੱਲੇ ਸਾਂਤਮਈ ਕਿਸਾਨ ਅੰਦੋਲਨ ਨੂੰ ਜਿੱਤਣ ਵਿੱਚ ਕਾਮਯਾਬ ਹੋਏ ਸਨ। ਭਾਰਤ ਸਰਕਾਰ ਵੱਲੋਂ ਇਸ ਅੰਦੋਲਨ ਦੌਰਾਨ ਐਨ ਆਰ ਆਈ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਤੇ ਦਰਜਨਾਂ ਵਿਦੇਸ਼ੀ ਭਾਰਤੀਆਂ ਨੂੰ ਕਿਸਾਨ ਅੰਦੋਲਨ ਵਿੱਚ ਲੰਗਰਾਂ ਤੇ ਹੋਰ ਜ਼ਰੂਰੀ ਵਸਤਾਂ ਲਈ ਭੇਜੀ ਵਿੱਤੀ ਮਦਦ ਕਰਨ ਬਦਲੇ ਦਿੱਲੀ ਦੇ ਹਵਾਈ ਅੱਡਿਆਂ ਤੋਂ ਬੇਰੰਗ ਵਾਪਸ ਭੇਜਿਆ ਗਿਆ ਸੀ। ਪੰਜਾਬ ਵਿੱਚ ਪੰਜਾਬ ਪੁਲਸ ਵੱਲੋਂ ਚੁੱਕੇ ਜਾ ਰਹੇ ਨੌਜਵਾਨਾਂ ਕਾਰਨ ਦਹਿਸ਼ਤ ਦਾ ਮਾਹੌਲ ਹੈ ਪਰ ਸੰਯੁਕਤ ਕਿਸਾਨ ਮੋਰਚਾ ਚੁੱਪ ਕਿਉਂ?
Comments