ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਅਤੇ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਜਰ ਜਿਹਨਾਂ ਨੂੰ 18 ਜੂਨ 2023 ਨੂੰ ਗੁਰੂ ਘਰ ਦੀ ਪਾਰਕਿੰਗ ਵਿੱਚ ਗੋਲ਼ਿਆਂ ਮਾਰ ਕੇ ਸ਼ਹੀਦ ਕੀਤਾ ਗਿਆ ਸੀ ਉਹਨਾਂ ਤੇ ਹਮਲਾ ਕਰਨ ਵਾਲੇ 4 ਭਾਰਤੀ ਮੂਲ ਦੇ ਅਪਰਾਧੀ ਜੋ ਕਿ ਕੈਨੇਡਾ ਵੱਲੋਂ ਗ੍ਰਿਫ਼ਤਾਰ ਕਰ ਲਏ ਗਏ ਹਨ ਅਤੇ ਚਾਰਾਂ ਅਪਰਾਧੀਆਂ ਉੱਤੇ ਕੈਨੇਡਾ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ
ਬੀਤੇ ਦਿਨੀ ਸੋਸ਼ਲ ਮੀਡੀਆ ਰਾਹੀਂ ਇੱਕ ਝੂਠੀ ਖ਼ਬਰ ਹਿੰਦੁਸਤਾਨੀ ਮੀਡੀਆ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਪ੍ਰਚਾਰੀ ਜਾ ਰਹੀ ਹੈ ਕਿ ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਤੇ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰਨ ਵਾਲੇ ਚਾਰੇ ਭਾਰਤੀ ਮੂਲ ਦੇ ਅਪਰਾਧੀਆਂ ਨੂੰ ਕੈਨੇਡਾ ਦੀ ਅਦਾਲਤ ਵੱਲੋਂ ਜ਼ਮਾਨਤ ਤੇ ਰਿਹਾ ਕਰ ਦਿੱਤਾ ਹੈ ਅਤੇ ਨਾਲ-ਨਾਲ ਇਹ ਵੀ ਝੂਠ ਫੈਲਾਇਆ ਜਾ ਰਿਹਾ ਹੈ ਕਿ ਕੇਸ ਦੀ ਅਗਲੀ ਸੁਣਵਾਈ 11 ਫਰਵਰੀ 2025 ਨੂੰ ਹੋਣੀ ਹੈ
ਸਮੂਹ ਸੰਗਤਾਂ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਬੈਠੇ ਭਾਈ ਹਰਦੀਪ ਸਿੰਘ ਜੀ ਨਿੱਝਰ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਹੋ ਜਿਹੀ ਕਿਸੇ ਵੀ ਖ਼ਬਰ ਉੱਤੇ ਭਰੋਸਾ ਨਾ ਕੀਤਾ ਜਾਵੇ ਕਿਸੇ ਵੀ ਖ਼ਬਰ ਦੀ ਪੁਸ਼ਟੀ ਕਨੇਡਾ ਸਰਕਾਰ ਜਾਂ ਪ੍ਰਸ਼ਾਸ਼ਨ ਵੱਲੋਂ ਨਹੀਂ ਕੀਤੀ ਜਾਂਦੀ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਾਹਿਬਾਨਾਂ ਵੱਲੋਂ ਇਸ ਨੂੰ ਅਤੇ ਐਵੇਂ ਦੀਆਂ ਹੋਰ ਖ਼ਬਰਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਜਾਂਦਾ ਹੈ ਅਤੇ ਨਕਾਰਿਆ ਜਾਂਦਾ ਹੈ ਅਤੇ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਹਨਾਂ ਖ਼ਬਰਾਂ ਤੇ ਭਰੋਸਾ ਨਾ ਕੀਤਾ ਜਾਵੇ ਅਤੇ ਨਾ ਹੀ ਅੱਗੇ ਸ਼ੇਅਰ ਕੀਤਾ ਜਾਵੇ ਭਾਰਤ ਦੀ ਜ਼ਾਲਮ ਸਰਕਾਰ ਦੇ ਇਸ਼ਾਰੇ ਤੇ ਚੱਲ ਰਿਹਾ ਵਿਕਾਊ ਮੀਡੀਆ ਇਹ ਕਿਨੌਣੀਆਂ ਹਰਕਤਾਂ ਜਾਣ-ਬੁੱਝ ਕੇ ਸੰਗਤਾਂ ਅਤੇ ਲੋਕਾਂ ਵਿੱਚ ਗਲਤ ਅਤੇ ਕੂੜ ਪ੍ਰਚਾਰ ਕਰਨ ਲਈ ਕਰਦਾ ਹੈ
ਸ਼ਹੀਦ ਭਾਈ ਹਰਦੀਪ ਸਿੰਘ ਜੀ ਨਿੱਝਰ ਗੁਰੂ ਘਰ ਦੇ ਮੁੱਖ ਸੇਵਾਦਾਰ ਜਿਨ੍ਹਾਂ ਨੇ ਆਪਣਾ ਜੀਵਨ ਸਿੱਖ ਕੌਮ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਕੰਮਾਂ ਲਈ ਸਮਰਪਿਤ ਕਰ ਦਿੱਤਾ ਸੀ। ਉਹ ਇੱਕ ਇਮਾਨਦਾਰ ਵਿਅਕਤੀ ਸੀ, hਇੱਕ ਸ਼ਾਂਤਮਈ ਵਿਅਕਤੀ ਸੀ ਜਿਸਦਾ ਸਮਾਜ ਸੇਵਾ ਪ੍ਰਤੀ ਵਚਨਬੱਧਤਾ ਦਾ ਪ੍ਰਦਰਸ਼ਨ ਸੀ।
ਇਸ ਦੇ ਉਲਟ, ਭਾਰਤ ਦਾ ਜਾਲਮ ਅਤੇ ਤਾਨਾਸ਼ਾਹ ਪ੍ਰਧਾਨ ਮੰਤਰੀ ਮੋਦੀ ਦੇ ਆਪਣੇ ਬਿਆਨਾਂ ਦੀ ਰੌਸ਼ਨੀ ਵਿੱਚ, ਉਹ ਇੱਕ ਕਾਤਲ ਹੈ ਜਿਸ ਨੇ ਹਾਲ ਹੀ ਵਿੱਚ ਇੱਕ ਭਾਸ਼ਣ ਵਿੱਚ ਐਲਾਨ ਕੀਤਾ ਸੀ ਕਿ "ਇਹ ਨਵਾਂ ਭਾਰਤ ਤੁਹਾਨੂੰ ਮਾਰਨ ਲਈ ਤੁਹਾਡੇ ਘਰ ਵਿੱਚ ਆਇਆ ਹੈ।" "ਮੇਰਾ ਭਾਰਤ ਡੋਜ਼ੀਅਰ ਨਹੀਂ ਭੇਜਦਾ। ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰੇਲੂ ਮੈਦਾਨ 'ਤੇ ਮਾਰਦੇ ਹਾਂ"
ਹਾਲਾਂਕਿ ਕੈਨੇਡੀਅਨ ਅਧਿਕਾਰੀਆਂ ਦੀ ਕਾਰਵਾਈ, ਜਿਸ ਨਾਲ ਕਤਲ ਵਿੱਚ ਸਿੱਧੇ ਤੌਰ 'ਤੇ ਸ਼ਾਮਲ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇੱਕ ਕਦਮ ਅੱਗੇ ਹੈ, ਇਹ ਸਿਰਫ ਸਤ੍ਹਾ ਨੂੰ ਖੁਰਚਦਾ ਹੈ। ਉੱਚ ਦਰਜੇ ਦੇ ਭਾਰਤੀ ਡਿਪਲੋਮੈਟਾਂ, IHC ਸੰਜੇ ਵਰਮਾ ਅਤੇ CGI ਮਨੀਸ਼ ਨੇ ਹੱਤਿਆ ਲਈ ਲੌਜਿਸਟਿਕਲ ਸਹਾਇਤਾ ਅਤੇ ਖੁਫੀਆ ਜਾਣਕਾਰੀ ਪ੍ਰਦਾਨ ਕੀਤੀ ਕੈਨੇਡੀਅਨ ਸਿੱਖਾਂ ਵੱਲੋਂ ਭਾਰਤੀ ਕੌਂਸਲੇਟ ਵੈਨਕੂਵਰ ਦੀ ਬੰਦ ਕਰਨ ਦੀ ਮੰਗ ਜੋਰਾਂ ਤੇ ਹੈ।
ਗੁਰੂ ਨਾਨਕ ਸਿੱਖ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਸ਼ਹੀਦ ਹਰਦੀਪ ਸਿੰਘ ਨਿੱਝਰ ਨੇ ਜਿਸ ਕਾਰਨਾਮੇ ਲਈ ਆਪਣੀ ਜਾਨ ਵਾਰ ਦਿੱਤੀ, ਉਸ ਨੂੰ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ
ਆਪ ਜੀ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਭਾਈ ਹਰਦੀਪ ਸਿੰਘ ਜੀ ਨਿੱਝਰ ਨੂੰ ਸ਼ਹੀਦ ਕਰਨ ਦੇ ਮਾਮਲੇ ਦੀ ਅਗਲੀ ਸੁਣਵਾਈ 11 ਅਤੇ 12 ਫਰਵਰੀ 2025 ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ (ਨਿਊ ਵੈਸਟ ਮਿਨਿਸਟਰ) ਵਿਖੇ ਹੋਣੀ ਹੈ ਵੱਧ ਤੋਂ ਵੱਧ ਪਹੁੰਚਣ ਦੀ ਕ੍ਰਿਪਾਲਤਾ ਕਰਨੀ ਜੀ
ਪ੍ਰਬੰਧਕ ਕਮੇਟੀ
ਗੁਰੂ ਨਾਨਕ ਸਿੱਖ ਗੁਰਦੁਆਰਾ
ਡੈਲਟਾ-ਸਰੀ ਕਨੇਡਾ
Comments