ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਨਿਖੇਧੀ, ਸਿੱਖਾਂ ਵਿੱਚ ਭਾਰੀ ਰੋਸ
ਅੰਮਿਤਸਰ- ਖਾਲਿਸਤਾਨ ਬਿਉਰੋ - 18 ਫਰਵਰੀ ਨੂੰ ਸਵੇਰੇ ਐੱਸ.ਜੀ.ਪੀ.ਸੀ.ਦਾ ਜੱਥਾ ਪਾਕਿਸਤਾਨ ਨਨਕਾਣਾ ਸਾਹਿਬ ਸਾਕਾ ਨਨਕਾਣਾ ਸਾਹਿਬ ਦੀ ਸ਼ਤਾਬਦੀ ਮਨਾਉਣ ਜਾਣਾ ਸੀ ਪਰ ਪਾਕਿਸਤਾਨ ਜਾਣ ਵਾਲੇ ਸਿੱਖ ਜੱਥੇ ਨੂੰ ਭਾਰਤ ਸਰਕਾਰ ਵੱਲੋਂ ਇਜ਼ਾਜਤ ਨਾ ਦੇ ਕੇ ਧੋਖਾ ਦਿੱਤਾ ਗਿਆ ਹੈ। ਇਸ ਸਬੰਧੀ ਭਾਰਤ ਸਰਕਾਰ ਵੱਲੋਂ ਐੱਸ.ਜੀ.ਪੀ.ਸੀ. ਨੂੰ ਇੱਕ ਚਿੱਠੀ ਭੇਜੀ ਗਈ ਹੈ ਜਿਸ ਵਿੱਚ ਉਨ੍ਹਾਂ ਵੱਲੋਂ ਇਸ ਜੱਥੇ 'ਤੇ ਪਾਕਿਸਤਾਨ ਜਾਣ 'ਤੇ ਰੋਕ ਲਾਈ ਹੈ। ਐੱਸ.ਜੀ.ਪੀ.ਸੀ. ਜੱਥੇ ਨੇ 100 ਸਾਲਾਂ ਸਾਕਾ ਮਨਾਉਣ ਪਾਕਿਸਤਾਨ ਜਾਣਾ ਸੀ। ਭਾਰਤ ਸਰਕਾਰ ਵੱਲੋਂ ਸਿੱਖ ਜੱਥੇ ਨੂੰ ਪਾਕਿਸਤਾਨ ਜਾਣ ਤੋਂ ਰੋਕਣ 'ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਐੱਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਸਖਤ ਨਿਖੇਧੀ ਕੀਤੀ ਗਈ ਹੈ। ਬੀਬੀ ਜ਼ਾਗਿਰ ਕੌਰ ਦਾ ਕਹਿਣਾ ਹੈ ਕਿ ਜੱਥਾ ਨਾ ਭੇਜਣ 'ਚ ਭਾਰਤ ਸਰਕਾਰ ਦੀ ਸਾਜਿਸ਼ ਹੈ।
Comments