ਅਮਰੀਕਨ ਸਿੱਖਾਂ ਵੱਲੋਂ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਸ ਗੁਰਪੰਤਵੰਤ ਸਿੰਘ ਪੰਨੂ ਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸੋਨੇ ਨਾਲ ਤੋਲਣ ਦਾ ਕੀਤਾ ਵੱਡਾ ਐਲਾਨ
ਭਾਰਤ ਵੱਲੋਂ ਅੱਤਵਾਦੀ ਐਲਾਨੇ ਸਿੱਖ, ਸਾਡੇ ਹੀਰੋ ਹਨ।
ਕੈਲੇਫੋਰਨੀਆ - ਖਾਲਿਸਤਾਨ ਏਜੰਸੀਆ - ਅਮਰੀਕਨ ਸਿੱਖਾਂ ਵੱਲੋਂ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਸ ਗੁਰਪੰਤਵੰਤ ਸਿੰਘ ਪੰਨੂ ਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਆਉਣ ਵਾਲੇ ਸਮੇ ਸੋਨੇ ਨਾਲ ਤੋਲਣ ਦਾ ਇਕ ਵੱਡਾ ਐਲਾਨ ਕੀਤਾ ਗਿਆ ਹੈ।
ਅਮਰੀਕਨ ਸਿੱਖਾਂ ਦੀ ਇਕ ਅਹਿਮ ਮੀਟਿੰਗ ਵਿੱਚ ਸਿਆਟਲ, ਕੈਲੇਫੋਰਨੀਆ , ਨਿਉਯਾਰਕ, ਟੈਕਸਾਸ ਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਨੇ ਭਾਗ ਲਿਆ।
ਭਾਈ ਕਰਮਜੀਤ ਸਿੰਘ ਸਿਆਟਲ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਸਿੱਖਸ ਫਾਰ ਜਸਟਿਸ ਦੇ ਅਟਾਰਨੀ ਜਨਰਲ ਸ ਗੁਰਪੰਤਵੰਤ ਸਿੰਘ ਪੰਨੂ ਤੇ ਭਾਈ ਹਰਦੀਪ ਸਿੰਘ ਨਿੱਜਰ ਦੀਆ ਜੱਦੀ ਜਾਈਦਾਦਾ ਨੂੰ ਭਾਰਤ ਦੀ ਖੁਫੀਆ ਏਜੰਸੀ ਐਨ ਆਈ ਏ ਕਹਿਣ ਤੇ ਜ਼ਬਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।
ਮੀਟਿੰਗ ਵਿੱਚ ਸਾਮਿਲ ਸਿੱਖ ਆਗੂਆਂ ਭਾਈ ਗੁਰਪਾਲ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਮਨਜੀਤ ਸਿੰਘ, ਭਾਈ ਬਲਵਿੰਦਰ ਸਿੰਘ, ਭਾਈ ਦਵਿੰਦਰ ਸਿੰਘ, ਭਾਈ ਵਰਿੰਦਰ ਸਿੰਘ, ਭਾਈ ਹਰਨੇਕ ਸਿੰਘ ਤੇ ਬਾਬਾ ਰਾਮ ਸਿੰਘ ਤੇ ਹੋਰ ਸਿੰਘ ਨੇ ਇਕਜੁੱਟ ਹੋ ਕੇ ਕਿਹਾ ਕਿ ਸਮਾਂ ਆਉਣ ਤੇ ਕੋਮ ਸ ਗੁਰਪੰਤਵੰਤ ਸਿੰਘ ਪੰਨੂ ਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਸੋਨੇ ਨਾਲ ਤੋਲੇਂਗੀ।
ਸਿੱਖ ਆਗੂਆਂ ਨੇ ਕਿਹਾ ਕਿ ਭਾਰਤ ਹਕੂਮਤ ਦੀ ਅੱਤਵਾਦ ਵਿਰੁੱਧ ਪਰਿਭਾਸ਼ਾ ਵੀ ਸਾਫ਼ ਹੋ ਗਈ ਇੰਨਾਂ ਸਿੱਖ ਆਗੂਆਂ ਨੂੰ ਕੋਮੀ ਮੁੱਦੇ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਚੁੱਕਣ ਬਦਲੇ ਅੱਤਵਾਦੀ ਐਲਾਨ ਕੇ ਜਾਇਦਾਦਾਂ ਜ਼ਬਤ ਕਰ ਦਿੱਤੀਆਂ ਗਈਆਂ। ਭਾਵੇਕਿ ਵਿਸ਼ਵ ਅੰਦਰ ਰਿਫਰੈਡਮ ਨੂੰ ਮਾਨਤਾ ਦਿੰਦਾ ਹੈ ਪਰ ਭਾਰਤ ਵਿੱਚ ਹਿੰਦੂਤਵ ਹਕੂਮਤ ਦੇ ਜ਼ੋਰ ਤੇ ਸਿੱਖਾਂ ਨੂੰ ਖਤਮ ਕਰਨ ਚਾਹੁੰਦੇ ਹਨ ਪਰ ਅਜਿਹਾ ਵਿਸ਼ਵ ਵਿੱਚ ਵਸਦੇ ਸਿੱਖ ਕਦੇ ਹੋਣ ਨਹੀਂ ਦੇਣਗੇ। ਆਗੂਆਂ ਨੇ ਕਿਹਾ ਕਿ ਅਸੀਂ ਅਜ਼ਾਦੀ ਦੇ ਇਸ ਸੰਘਰਸ ਵਿੱਚ ਭਾਰਤ ਵੱਲੋਂ ਅੱਤਵਾਦੀ ਐਲਾਨੇ ਸਿੱਖ, ਸਾਡੇ ਹੀਰੋ ਹਨ।
Commentaires